Tuesday, April 30, 2024

ਵਾਹਿਗੁਰੂ

spot_img
spot_img

ਸਦੀ ਜਿੱਡੇ ਬਾਬੇ ਦਾ ਚਲਾਣਾ – ਅਮਨਦੀਪ ਕੌਰ ਖ਼ੀਵਾ

- Advertisement -

ਕੱਲ੍ਹ ਬਾਬੇ ਦਾ ਸੰਸਕਾਰ ਸੀ, ਬਾਬਾ ਮੇਰੇ ਨਾਨੇ ਤੇ ਦਾਦੇ ਨਾਲੋਂ ਵੀ ਲਗਭਗ ਵੀਹ ਪੱਚੀ ਸਾਲ ਵੱਡਾ ਹੋਊਗਾ, ਬਾਬੇ ਕੰਵਲ ਬਾਰੇ ਨਿੱਕੇ ਹੁੰਦੇ ਈ ਪੜ੍ਹਦੇ ਆ ਰਹੇ ਸੀ..ਮੈਂ ਫਰੀਦਕੋਟ ਦੇ ਪੁਸਤਕ ਮੇਲੇ ਤੇ ਇੱਕ ਵਾਰੀ ਬਾਬੇ ਦੀ ਪਛਾਣ ਇਹ ਰੱਖੀ ਸੀ ਕਿ ਬਾਬੇ ਦੇ ਹਰੇਕ ਨਾਵਲ ਦੀ ਬੈਕਸਾਈਡ ਉਹਦੀ ਫੋਟੋ ਲੱਗੀ ਹੁੰਦੀ ਐ…ਪਾਲੀ, ਹਾਣੀ, ਪੂਰਨਮਾਸ਼ੀ, ਚਰਨ, ਰਾਜ ਇਹ ਸਾਰੇ ਸ਼ਬਦ ਬਾਬੇ ਬਾਰੇ ਸੋਚਦਿਆਂ ਹੀ ਮੇਰੇ ਦਿਮਾਗ ਚ ਆਉਣ ਲੱਗਦੇ ਸਨ… ਮੈਂ ਪੂਰਨਮਾਸ਼ੀ ਨਾਵਲ ਪੜ੍ਹਦੀ ਸੋਚਦੀ ਹੁੰਦੀ ਸੀ ਬਾਬਾ ਕਿੰਨਾ ਰੋਮੈਂਟਿਕ ਆ ਨਾ..ਨਹੀਂ ਤਾਂ ਕਈ ਲੇਖਕ ਬੋਰ ਈ ਕਰ ਦਿੰਦੇ ਹੁੰਦੇ ਆ…ਪਰ ਦੁਬਾਰਾ ਉਹਨਾਂ ਦੀਆਂ ਲਿਖਤਾਂ ਪੜ੍ਹਿਆਂ ਪਤਾ ਲਗਦੈ ਕਿ ਬਾਬਾ ਨਿਰਾ ਪੁਰਾ ਰੋਮੈਂਟਿਕ ਥੋੜਾ ਸੀ… ਚਲੋ ਇਹ ਤਾਂ ਬਾਬੇ ਦਾ “ਫਸਟ ਇਮਪਰੈਸ਼ਨ” ਸੀ ਮੇਰੇ ਤੇ…ਜਿਹੜਾ ਕਿ “ਲਾਸਟ ਇਮਪਰੈਸ਼ਨ” ਨਹੀਂ ਬਣਿਆ।

ਮੈਨੂੰ 2019 ਦੀ ਜੂਨ ਚ ਇਹ ਸੋਚ ਸੋਚ ਈ ਜ਼ਿੰਦਗੀ ਦਾ ਨਸ਼ਾ ਚੜ੍ਹੀ ਜਾਂਦਾ ਸੀ ਕਿ ਬਾਬਾ ਕੰਵਲ 100 ਸਾਲਾਂ ਦਾ ਹੋ ਗਿਆ.. ਮੈਂ ਸੋਚਿਆ “ਬਾਬੇ ਨੇ ਥੋੜਾ ਜ਼ਿੰਦਗੀ ਨੂੰ ਜੀਵਿਆ ਹੈ, ਜ਼ਿੰਦਗੀ ਬਾਬੇ ਨੂੰ ਜੀਅ ਰਹੀ ਹੈ”…ਇਸ ਕਰਕੇ ਤਾਂ ਉਹਦੀ 100 ਸਾਲਾਂ ਤੱਕ ਉਂਗਲੀ ਫ਼ੜੀ ਬੈਠੀ ਹੈ…ਜਦੋਂ ਉਹਨਾਂ ਦੇ ਪਿੰਡ ‘ਪੂਰਨਮਾਸ਼ੀ’ ਮੇਲਾ ਹੋਇਆ, ਉਹਨਾਂ ਦੇ 100 ਸਾਲਾ ਜਨਮ ਦਿਵਸ ਨੂੰ ਮਨਾਉਣ ਲਈ.. ਉਦੋਂ ਮੈਂ ਬਾਬੇ ਦੇ ਪਾਠਕ ਨਹੀਂ ਆਸ਼ਕ ਵੇਖੇ ਸੀ.. ਉਦੋਂ ਹੀ ਪਹਿਲੀ ਵਾਰ ਮੈਂ ਬਾਬੇ ਨੂੰ ਸੱਚੀਂ ਮੁੱਚੀਂ ਦਾ ਵੇਖਿਆ ਸੀ…ਲੰਬਾ ਕੱਦ…ਗੋਰਾ ਗੋਰਾ ਰੰਗ..ਤਿੱਖਾ ਨੱਕ..ਲੱਕੜ ਦੇ ਪਲੰਘ ਤੇ ਇੰਜ ਪਏ ਸੀ ਜਿਵੇਂ ਗੂੜ੍ਹੀ ਨੀਂਦ ਆਈ ਹੋਵੇ…ਮੈਂ ਤੇ ਲਵਪ੍ਰੀਤ ਨੇ ਉਹਨਾਂ ਨੂੰ ਸੁੱਤਿਆਂ ਨੂੰ ਲਗਾਤਾਰ ਕੋਲੋਂ ਖੜ੍ਹ ਕੇ ਵੇਖਿਆ… ਪੰਜਾਬ ਦੀ ਰੂਹ ਦਾ ਜਾਣੂ ਇੰਜ ਪਿਆ ਸੀ ਜਿਵੇਂ ਆਵਦੇ ਹਿੱਸੇ ਦਾ ਕੰਮ ਕਰਨ ਤੋਂ ਬਾਅਦ ਅਰਾਮ ਫਰਮਾ ਰਿਹਾ ਹੋਵੇ…ਮੈਂ ਬਾਬੇ ਦੇ ਹੱਥਾਂ ਵੱਲੀ ਵੇਖਿਆ ਸੀ ਕਿ ਇਹਨਾਂ ਰਾਹੀਂ ਢੇਰ ਕਿਤਾਬਾਂ ਦਾ ਲਿਖਿਆ ਗਿਆ ਹੈ…ਵਾਹ ਉਹਨਾਂ ਹੱਥਾਂ ਨੂੰ ਮੈਂ ਪ੍ਰਤੱਖ ਵੇਖ ਰਹੀ ਸਾਂ… ਬਾਬੇ ਮੂਹਰੇ ਜਾਕੇ ਆਵਦੇ ਹੱਦੋਂ ਵੱਧ ਨਿਆਣੀ ਹੋਣ ਦਾ ਅਹਿਸਾਸ ਹੋਇਆ…ਲੱਗਿਆ ਕਿ ਮੇਰੀ ਮਾਂ ਧਰਤੀ ਪੰਜਾਬ ਦਾ ਵੱਡਾ ਪੁੱਤ ਸਾਡੇ ਸਾਹਮਣੇ ਆ ਤੇ ਅਸੀਂ ਉਹਦੇ ਪੋਤਿਆਂ ਪੜੋਤਿਆਂ ਦੀ ਥਾਵੇਂ ਲੱਗਦੇ ਆਂ… ਸਾਡਾ ਬਾਬਾ ਏ ਜੀਅ ਕਰਦਾ ਵੇਖੀ ਜਾਈਏ.. ਬੱਸ ਥੋੜ੍ਹੇ ਚਿਰ ਲਈ ਉਸ ਸਮੁੰਦਰ ਨੂੰ ਵੇਖਦੇ ਵੇਖਦੇ ਬਾਹਰ ਆ ਗਏ ਸੀ।

ਹਾਂ ਸੱਚ ਮੈਂ ਦੱਸ ਰਹੀ ਸੀ ਕਿ ਬਾਬੇ ਦਾ ਸੰਸਕਾਰ ਸੀ ਕੱਲ੍ਹ… ਕਾਲਜ ਗਈ ਤਾਂ ਅਚਾਨਕ ਬਾਬੇ ਦੇ ਚੜ੍ਹਾਈ ਕਰਨ ਦੀ ਖਬਰ ਠਾਹ ਕਰਕੇ ਕੰਨੀ ਪਈ.. ਪੰਜਾਬ ਚ ਬੁੜ੍ਹਿਆਂ ਦੇ ਮਰਨ ਨੂੰ ਬਹੁਤਾ ਦਿਲ ਤੇ ਨਹੀਂ ਲਾਇਆ ਜਾਂਦਾ..ਵੱਡੇ ਕਰਨ ਦੀਆਂ ਗੱਲਾਂ ਹੋਣ ਲਗਦੀਆਂ ਨੇ ਬੱਸ… ਪਰ !! ਇਹ ਕੀ …ਕੱਲ੍ਹ ਈ ਤਾਂ ਟਿਵਾਣਾ ਦੀ ਖਬਰ ਦਾ ਸੋਗ ਮਨਾ ਕੇ ਹਟੇ ਸਾਂ.. ਅਚਾਨਕ ਬਾਬਾ ਵੀ ਰੁਖ਼ਸਤ ਹੋ ਗਿਆ, ਸ਼ੋਕ ਸਭਾ ਹੋਈ..ਸਾਰਾ ਕਾਲਜ ਨੀਵੀਂ ਪਾਕੇ ਚੁੱਪ ਕਰਕੇ ਖੜ ਗਿਆ…ਪ੍ਰੋਫੈਸਰ ਨਰਿੰਦਰਜੀਤ ਬਰਾੜ ਹੁਰਾਂ ਨੇ ਕਿਹਾ ਕਿ ਮੌਨ ਧਾਰਨ ਕਰਨਾ ਹੀ ਸ਼ਰਧਾਂਜਲੀ ਨਹੀਂ ਹੈ…ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਕੇ, ਉਹਨਾਂ ਨੂੰ ਜ਼ਿੰਦਗੀ ਚ ਅਮਲੀ ਰੂਪ ਚ ਲੈਕੇ ਆਉਣਾ ਹੀ ਸ਼ਰਧਾਂਜਲੀ ਹੈ।

“ਆਪਾਂ ਭੋਗ ਤੇ ਚੱਲਾਂਗੇ..” ਗੱਲਾਂ ਹੋਣ ਲੱਗੀਆਂ..ਲਵਪ੍ਰੀਤ ਨੇ ਕਿਹਾ ਕਿ “ਨਹੀਂ ਭੋਗ ਤਾਂ ਸਮਾਜਿਕ ਰਸਮ ਹੈ ਆਪਾਂ ਉਹਨੂੰ ਜਾਂਦੀ ਵਾਰ ਦਾ ਵੇਖਣਾ ਹੈ…” ਗੱਲ ਦਿਲ ਤੇ ਵੱਜੀ..ਤੁਰ ਪਏ ਮੋਗੇ ਵਾਲੀ ਬੱਸ ਬੈਠੇ…ਫਿਰ ਅਜੀਤਵਾਲ.. ਅਜੀਤਵਾਲੋਂ ਟੈਂਪੂ ਲੈਣਾ ਸੀ ਪਰ ਲਗਦਾ ਨਹੀਂ ਸੀ ਉਹ ਟਾਈਮ ਤੇ ਤੁਰੂਗਾ …ਕਰਨ ਬਾਈ ਕਹਿੰਦਾ ਤੁਰ ਕੇ ਈ ਚੱਲੋ ਰਾਹੋਂ ਕੁਸ਼ ਮਿਲ ਜਾਵੇਗਾ ਬਹਿ ਜਾਵਾਂਗੇ ਉਹੱਦੇ ਨਾਲ..ਕੱਚੇ ਰਾਹ ਤੋਂ ਪੱਕੀ ਸੜਕ ਅਸੀਂ ਤੁਰੇ ਜਾ ਰਹੇ ਸੀ..ਮੈਨੂੰ ਯਾਦ ਆਇਆ ਕਿ ਜਿਵੇਂ ‘ਰਾਤ ਬਾਕੀ ਹੈ’ ਚ ਅਮਰੋ ਦਾ ਬਾਬਾ ਚੜ੍ਹਾਈ ਕਰਦਾ ਹੁੰਦਾ ਉਦੋਂ ਆਸਿਓਂ ਪਾਸਿਓਂ ਲੋਕਾਂ ਦਾ ਹਜ਼ੂਮ ‘ਕੱਠਾ ਹੋਣ ਲੱਗਦਾ ਹੈ ਆਈਂ ਢੁੱਡੀਕੇ ਹੋ ਰਿਹਾ ਹੋਊ…ਇਕ ਕਾਰ ਵਾਲੇ ਨੂੰ ਹੱਥ ਦਿੱਤਾ…ਰੋਕ ਲਈ ਉਹਨੇ… ਅਸੀਂ ਕਿਹਾ ਕਿ ਢੁਡੀਕੇ ਜਾਣਾ ਏ…ਉਹਨੇ ਬਿਨਾਂ ਹਿਚਕਿਚਾਹਟ ਦੇ ਬਿਠਾ ਲਿਆ..” ਜਸਵੰਤ ਸਿੰਘ ਕੰਵਲ ਪੂਰੇ ਹੋ ਗਏ ਆ ਨਾ ਸਸਕਾਰ ਤੇ ਜਾ ਰਹੇ ਆਂ”..ਮੂਹਰਲੀ ਸੀਟ ਤੇ ਬੈਠਣ ਸਾਰ ਕਰਨ ਨੇ ਕਾਰ ਵਾਲੇ ਨੂੰ ਦੱਸਿਆ…ਕਾਰ ਵਾਲੇ ਨੇ ਕਿਹਾ ਕਿ ਮੈਂ ਵੀ ਉਥੋਂ ਹੀ ਆਂ ਤੇ ਮੇਰੀ ਹਰਾਨੀ ਦੀ ਹੱਦ ਨਾ ਰਹੀ ਜਦੋਂ ਉਸਨੇ ਬਾਬੇ ਦੇ ਨਾਮ ਨੂੰ ਅਣਗੌਲਿਆ ਕਰਕੇ ਠਾਹ ਸਾਨੂੰ ਦੱਸ ਦਿੱਤਾ ਕਿ ਮੇਰਾ ਨਾਮ ਵੀ ਜਸਵੰਤ ਹੀ ਆ…ਚਲੋ ਖੈਰ ਪਤਾ ਨਹੀਂ ਕੀ ਕਾਰਨ ਸੀ ਕਿ ਉਹ ਬਾਬੇ ਬਾਰੇ ਇੱਕ ਲਫ਼ਜ਼ ਵੀ ਨਾ ਬੋਲਿਆ। ‌

ਕਾਰ ਬਾਬੇ ਦੇ ਘਰ ਮੂਹਰੇ ਰੋਕ ਦਿੱਤੀ ਗਈ, ਪੁਲਿਸ ਦੀ ਵਰਦੀ ਚ ਅੱਠ ਦਸ ਜਾਣੇ ਘੁੰਮ ਰਹੇ ਸੀ, ਲੋਕ ਆ ਰਹੇ ਸੀ, ਅਸੀਂ ਕਮਰੇ ਦੇ ਅੰਦਰ ਵੜੇ, ਬਾਬੇ ਨੂੰ ਮੰਜੇ ਤੇ ਲਿਟਾਇਆ ਹੋਇਆ ਸੀ.. ਸਿਰਹਾਣੇ ਉਹਨਾਂ ਦੀ ਨੂੰਹ (ਜਿੰਨ੍ਹਾਂ ਬਾਰੇ ਲੋਕੀਂ ਕਹਿ ਰਹੇ ਸੀ ਕਿ ਸ਼ਾਬਾਸ਼ੇ ਇਹਦੇ ਇਹਨੇ ਬੜੀ ਸਾਂਭ ਸੰਭਾਲ ਕੀਤੀ) ਬੈਠੀ ਸੀ। ਬਾਬੇ ਦਾ ਉਹੀ ਗੋਰਾ ਨਿਛੋਹ ਮੂੰਹ, ਤਿੱਖਾ ਨੱਕ, ਸਿੱਧੀ ਧੌਣ, ਲੰਬਾ ਸਰੂ ਕੱਦ..ਕਰੀਮ ਰੰਗ ਦੀ ਪੱਗ ਨਾਲ…ਦਗ ਦਗ ਕਰਦਾ ਚਿਹਰਾ..ਪਤਲਾ ਸਰੀਰ ਸਾਡੇ ਸਾਹਮਣੇ ਸੀ। ਇੰਜ ਲੱਗਦਾ ਸੀ ਪੰਜਾਬ ਦੇ ਕਿੰਨੇਂ ਹੀ ਫਿਕਰ ਸੀਨੇ ਵਿੱਚ ਲੈ ਕੇ ਜਿਵੇਂ ਉਹ ਉਹਨਾਂ ਦੇ ਹੀਲੇ ਵਸੀਲੇ ਕਰਨ ਦੇ ਸੁਪਨੇ ਵੇਖ ਰਿਹਾ ਹੋਵੇ ।

ਸੁਮੇਲ ਸਿੱਧੂ ਹੋਰਾਂ ਨੇ ਉਹਨਾਂ ਤੇ ਝੁਕ ਕੇ ਉਹਨਾਂ ਦਾ ਮੂੰਹ ਵੇਖਿਆ ਤੇ ਕਿਹਾ” ਬੱਲੇ ਬਾਪੂ, ਕਿਆ ਸ਼ਿੱਦਤ ਨਾਲ ਜਿਓਂ ਕੇ ਗਿਆਂ ਤੂੰ, ਇਹ ਵਿਅਰਥ ਨਹੀਂ ਜਾਵੇਗੀ ਬਾਬਾ, ਇਹ ਘਾਲਣਾ ਵਿਅਰਥ ਨਹੀਂ ਜਾਵੇਗੀ”…ਸਿੱਧੂ ਹੋਰਾਂ ਦੀਆਂ ਅੱਖਾਂ ਭਰ ਆਈਆਂ, ਇੱਕ ਦੋਹਤੇ ਵਾਲਾ ਮੋਹ ਵੀ ਪ੍ਰਤੱਖ ਦਿੱਖ ਰਿਹਾ ਸੀ, ਸੁਮੇਲ ਜਿਵੇਂ ਨਾਨੇ ਦੀ ਸਾਰੀ ਘਾਲਣਾ ਦੀ ਉਪਮਾ, ਉਹਨਾਂ ਦੇ ਮ੍ਰਿਤ ਸਰੀਰ ਨੂੰ ਸੁਣਾ ਦੇਣੇ ਚਾਹੁੰਦੇ ਸੀ, ਅੱਖਾਂ ਨੂੰ ਘੁੱਟ ਕੇ ਮੀਚਦੇ ਹੋਏ ਉਹ ਰੋ ਪਏ… ਜਦੋਂ ਐਨੀ ਮਾਣਮੱਤੀ ਸਖਸ਼ੀਅਤ ਦੇ ਅੱਖਾਂ ਚ ਪਾਣੀ ਹੋਵੇ ਤੇ ਖੁਦ ਨੂੰ ਰੋਕਣਾ ਔਖਾ ਹੋ ਜਾਂਦਾ…ਐਨੇ ਬਜ਼ੁਰਗ ਦੇ ਚਲਾਣੇ ਤੇ ਮੈਂ ਲੋਕ ਰੋਂਦੇ ਨਹੀਂ ਵੇਖੇ ਸੀ ਪਰ ਉੱਥੇ ਬੈਠੇ ਬਾਬੇ ਦੇ ਆਸ਼ਿਕ ਰੋ ਰਹੇ ਸੀ…।

ਜਦੋਂ ਘਰੋਂ ਸੀੜ੍ਹੀ ਚੱਕ ਕੇ ਲਿਜਾਣ ਲੱਗੇ ਮੇਰਾ ਜੀਅ ਕਰੇ ਕਿ ਮੈਂ ਉੱਚੀ ਦੇਣੇ ਇਨਕਲਾਬ ਜ਼ਿੰਦਾਬਾਦ ਕਹਿ ਦੇਵਾਂ …ਪਰ ਨਾਲਦੀ ਨਾਲ ਈ ਕੋਈ ਉੱਚੀ ਦੇਣੇ ‘ਬੋਲੇ ਸੋ ਨਿਹਾਲ’ ਕਹਿ ਦਿੰਦਾ ਹੈ…ਮੇਰੀ ਧੜਕਣ ਤੇਜ ਹੁੰਦੀ ਐ ਤੇ ਨਾਅਰਾ ਲਾਉਣ ਦੀ ਖਾਲੀ ਥਾਂ ਭਰੀ ਜਾਂਦੀ ਹੈ।

‌ਸਿਵਿਆਂ ਚ ਲਿਜਾਕੇ ਬਾਬੇ ਉੱਪਰ ਨਿਰੇ ਈ ਫੁੱਲ ਰੱਖੇ ਗਏ, ਸੁਮੇਲ ਹੁਰਾਂ ਨੇ ਕਿਹਾ ਕਿ ਬਾਪੂ ਨੇ ਪਤਾ ਕੀ ਕਹਿਣਾ ਸੀ..”ਯਰ ਕਾਹਨੂੰ ਐਨਾ ਕੱਠ ਕੀਤਾ, ਮੈਂ ਆਪ ਈ ਤੁਰ ਕੇ ਆ ਜਾਣਾ ਸੀ”…ਸਾਰੇ ਜਾਣੇ ਬਾਬੇ ਦੀ ਤਰੀਫ ਚ ਮੁਸਕਰਾਉਣ ਲੱਗੇ। ਨਾਅਰੇ ਲੱਗੇ ….ਪੰਜਾਬ ਪੰਜਾਬੀ ਪੰਜਾਬੀਅਤ ਦਾ ਰਾਖਾ..ਕੰਵਲ ਜ਼ਿੰਦਾਬਾਦ!…ਦੋਹਾਂ ਪੰਜਾਬਾਂ ਦੀ ਦੋਸਤੀ ਦਾ ਹਾਮੀ ਕੰਵਲ …ਜ਼ਿੰਦਾਬਾਦ!….ਮੇਰਾ ਜੀਅ ਭਰ ਹੀ ਨਹੀਂ ਰਿਹਾ ਸੀ। ਮੈਨੂੰ ਸੀ ਕਿ ਸਦੀ ਜਿੱਡੇ ਬਾਬੇ ਨੂੰ ਸਿਰਫ ਅੱਜ ਦੇ ਦਿਨ ਹੀ ਤਾਂ ਵੇਖਣਾ ਏ, ਸਮਾਰ ਕੇ ਵੇਖ ਈ ਲਵਾਂ…ਮੈਂ ਨਿੱਕੇ ਜਵਾਕਾਂ ਵਾਂਗੂ ਵਾਰ ਵਾਰ ਬੰਦਿਆਂ ਬੁੜ੍ਹੀਆਂ ਨੂੰ ਚੀਰ ਚੀਰ ਕੇ ਅੱਗੇ ਹੋ ਹੋ ਬਾਬੇ ਨੂੰ ਵੇਖਿਆ।

ਔਰਤਾਂ ਦੀ ਘੁਸਰ ਮੁਸਰ ਸੁਣ ਰਹੀ ਸੀ…ਉਹਨਾਂ ਕੋਲ ਕਿਹੜਾ ਬਾਬੇ ਦੀ ਤਰੀਫ ਲਈ “ਸਾਹਿਤਕ ਤਰੀਫ਼ਾਂ” ਸੀ…ਕਹਿ ਰਹੀਆਂ ਸੀ ਬੜਾ ਵਧੀਆ ਬੰਦਾ ਸੀ, ਬੜੇ ਨੇਕ ਕੰਮ ਕਰ ਗਿਆ, “ਭੈਣੇਂ ਸਾਨੂੰ ਖੜ੍ਹੀਆਂ ਵੇਖ ਕੇ ਕਹਿੰਦਾ ਹੁੰਦਾ ਸੀ, ਭਾਈ ਕੁੜੀਓ ਚੰਗੇ ਚੰਗੇ ਮਸ਼ਵਰੇ ਕਰਿਆ ਕਰੋ”..। ਬਾਬੇ ਦੀ ਨੂੰਹ ਦੀਆਂ ਸਿਫਤਾਂ ਵੀ ਨਾਲ ਈ ਚੱਲ ਰਹੀਆਂ ਸੀ। ਮੈਂ ਸੋਚ ਰਹੀ ਸੀ ਬਾਬੇ ਨੇ ਸੌ ਸਾਲ ਪੰਜਾਬ ਨੂੰ ਵੇਖਿਆ, ਬਾਬਾ ਸੂਰਮਾ ਪੁੱਤ ਬਣਕੇ ਰਿਹਾ, ਬਾਬੇ ਨੇ ਪੁੱਤ ਹੋਣ ਦੇ ਸਾਰੇ ਫਰਜ਼ ਨਿਭਾਏ ਆ…ਬਾਬੇ ਨੇ ਸਾਰੇ ਲੇਖਕ ਵੇਖੇ ਆ, ਬਾਬੇ ਨੇ ਅੰਗਰੇਜ, ਦੇਸ਼ ਭਗਤ, ਯੋਧੇ, ਸੰਤਾਲੀ, ਚੁਰਾਸੀ, ਹਰੀਆਂ ਨੀਲੀਆਂ ਕ੍ਰਾਂਤੀਆਂ, ਸਦੀਆਂ ਦੇ ਪਲਟਾਵੇ, ਸਭ ਕੁਸ਼ ਵੇਖਿਆ ਸੀ।

ਬਾਬੇ ਕੋਲ ਕੀ ਕੁਸ਼ ਸੀ… ਬਾਬਾ ਖਜਾਨਾ ਸੀ, ਬਾਬਾ ਸਾਡੀ ਹਿਸਟਰੀ ਦੀ ਬੁੱਕ ਸੀ… ਸੁਮੇਲ ਹੋਰਾਂ ਨੇ ਇੱਕ ਸਤਰ ਵਾਰ ਵਾਰ ਬੋਲੀ..ਜਿਹੜੀ ਸਕੂਨ ਦੇ ਰਹੀ ਸੀ…”ਬਾਪੂ ਤੂੰ ਕਿਤੇ ਨਹੀਂ ਗਿਆ, ਦਿਲਾਂ ਚ ਜਿਉਂਦੇ ਰਹੋਗੇ ਤੁਸੀਂ, ਤੂੰ ਆਵਦੇ ਭਾਰ ਤੋਂ ਵੱਧ ਭਾਰ ਦੀਆਂ ਕਿਤਾਬਾਂ ਲਿਖ ਕੇ ਸਾਨੂੰ ਦੇ ਚੱਲਿਆਂ ਏਂ।…ਉਹਨਾਂ ਵਿਚੋਂ ਇੱਕ ਜਿਉਂਦਾ ਜਾਗਦਾ ਜਸਵੰਤ ਕੰਵਲ ਲੱਭਿਆ ਜਾ ਸਕਦਾ ਏ…”।

#ਅਮਨਦੀਪ_ਕੌਰ_ਖੀਵਾ
‌02-02-2020

- Advertisement -

ਸਿੱਖ ਜਗ਼ਤ

ਅੰਮ੍ਰਿਤਾ ਵੜਿੰਗ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ – ਫੈਡਰੇਸ਼ਨ

ਯੈੱਸ ਪੰਜਾਬ 29 ਅਪ੍ਰੈਲ, 2024 ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਅਤੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਅੰਮ੍ਰਿਤਾ ਵੜਿੰਗ ਦੇ ਖ਼ਿਲਾਫ਼ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ...

ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਗੁਰਮਤਿ ਸਮਾਗਮ

ਯੈੱਸ ਪੰਜਾਬ ਅੰਮ੍ਰਿਤਸਰ, 29 ਅਪ੍ਰੈਲ, 2024 ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,165FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...